You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਬ੍ਰਿਕਸ ਸਮਿਟ ਵਿੱਚ ਵੱਡੇ ਆਗੂ ਆ ਗਏ ਹਨ, ਪਰ ਭਾਰਤ ਲਈ ਅਜੇ ਵੀ ਕਈ ਚੀਜ਼ਾਂ ਦਾਅ 'ਤੇ ਹਨ
ਹਾਲ ਦੇ ਦਿਨਾਂ 'ਚ ਮੱਧ-ਪੂਰਬ ਵਿੱਚ ਪਾਕਿਸਤਾਨ ਦੀ ਵਧਦੀ ਕੂਟਨੀਤਕ ਭੂਮਿਕਾ ਕਾਰਨ ਭਾਰਤ ਕੁਝ ਹੱਦ ਤੱਕ ਪਿੱਛੇ ਛੁੱਟਦਾ ਹੋਇਆ ਨਜ਼ਰ ਆਇਆ ਹੈ। ਈਰਾਨ ਜੰਗ ਵਿੱਚ ਵਿਚੋਲਗੀ ਦੀਆਂ ਕੋਸ਼ਿਸ਼ਾਂ ਵਿੱਚ ਵੀ ਪਾਕਿਸਤਾਨ ਦੀ ਭੂਮਿਕਾ ਰਹੀ ਹੈ...
ਮੌਤ ਦੇ 40 ਸਾਲਾਂ ਬਾਅਦ ਇਸ 'ਗੁੰਮਨਾਮ ਸ਼ਾਇਰ' ਨੂੰ ਕਿਵੇਂ ਮਿਲੀ ਪਛਾਣ, ਜਿਸ ਦੀਆਂ ਗਜ਼ਲਾਂ ਨੁਸਰਤ ਫਤਿਹ ਅਲੀ ਖ਼ਾਨ ਵਰਗੇ ਕਲਾਕਾਰ ਗਾਉਂਦੇ ਰਹੇ
ਪੰਜਾਬ ਸਾਹਿਤ ਨਾਲ ਜੁੜੀਆਂ ਹੋਈਆਂ ਕਈ ਸ਼ਖ਼ਸੀਅਤਾਂ ਨੇ ਹੰਭਲਾ ਮਾਰ ਕੇ ਇਸ ਰਚਨਾ ਦੇ ਸ਼ਾਇਰ ਨੂੰ ਲੱਭਿਆ ਹੈ ਜੋ ਤਰਨਤਾਰਨ ਦੇ ਵਸਨੀਕ ਸਨ
'ਹਰ ਅਮਰੀਕੀ ਬਾਲਗ ਨੂੰ ਮਿਲਣਗੇ 5000 ਡਾਲਰ', ਚੋਣਾਂ ਤੋਂ ਪਹਿਲਾਂ ਟਰੰਪ ਦਾ ਵਾਅਦਾ, ਕੀ ਯੂਐੱਸ ਇਸ ਤਰ੍ਹਾਂ ਦੇ ਖ਼ਰਚ ਦਾ ਬੋਝ ਚੁੱਕ ਸਕਦਾ?
ਸਵਾਲ ਉੱਠ ਰਹੇ ਹਨ ਕਿ ਕੀ ਇਹ ਕਾਨੂੰਨੀ ਹੈ ਅਤੇ ਕੀ ਸਰਕਾਰ ਕੋਲ ਇਸ ਲਈ ਲੋੜੀਂਦਾ ਪੈਸਾ ਹੈ?
ਧਤੂਰੇ ਦੇ ਪੱਤੇ ਕਿੰਨੇ ਜ਼ਹਿਰੀਲੇ ਹੁੰਦੇ ਹਨ, ਇਨ੍ਹਾਂ ਨੂੰ ਖਾਣ ਦੇ ਸਿਹਤ 'ਤੇ ਕੀ ਪ੍ਰਭਾਵ ਪੈ ਸਕਦੇ ਹਨ, ਜਾਣੋ ਕਿਉਂ ਇਹ ਪੌਦਾ ਚਰਚਾ 'ਚ ਆਇਆ ਹੈ
ਮਾਹਰ ਚੇਤਾਵਨੀ ਦਿੰਦੇ ਹਨ ਕਿ ਸੋਸ਼ਲ ਮੀਡੀਆ ’ਤੇ ਦਿਖਾਈ ਦੇਣ ਵਾਲੀ ਹਰ ਰੈਸਿਪੀ ਜਾਂ ਘਰੇਲੂ ਨੁਸਖ਼ੇ ’ਤੇ ਭਰੋਸਾ ਕਰਨ ਦੀ ਬਜਾਏ, ਪੌਦਿਆਂ ਨੂੰ ਭੋਜਨ ਜਾਂ ਦਵਾਈ ਵਜੋਂ ਵਰਤਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ
ਪੰਜਾਬ 'ਚ ਕਾਕਰੋਚ ਜਨਤਾ ਪਾਰਟੀ ਵੱਲੋਂ ਸਰਕਾਰੀ ਸਕੂਲਾਂ ਦੇ ਦੌਰੇ 'ਤੇ 'ਪ੍ਰਚਾਰ' ਦੇ ਇਲਜ਼ਾਮ ਕਿਉਂ ਲੱਗੇ, ਸੀਜੇਪੀ ਨੇ ਕੀ ਜਵਾਬ ਦਿੱਤਾ
ਇਸ ਦੌਰੇ ਮਗਰੋਂ ਰਵਨੀਤ ਬਿੱਟੂ, ਸੁਖਪਾਲ ਖਹਿਰਾ ਦੇ ਨਾਲ-ਨਾਲ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਸਵਾਲ ਚੁੱਕੇ ਗਏ ਹਨ ਅਤੇ ਇਸ ਨੂੰ 'ਸਿਆਸਤ ਨਾਲ ਜੁੜੀ ਮਸ਼ਹੂਰੀ' ਦੱਸਿਆ ਗਿਆ ਹੈ।
ਭਾਰ ਘਟਾਉਣ ਵਾਲੀ ਇੱਕ ਨਵੀਂ ਦਵਾਈ ਜੋ ਬਾਜ਼ਾਰ ’ਚ ਆਈ ਨਹੀਂ, ਪਰ ਬਲੈਕ ਮਾਰਕੀਟ ਵਿੱਚ ਛਾ ਗਈ
ਭਾਰ ਘਟਾਉਣ ਵਾਲੀ ਇੱਕ ਦਵਾਈ ਦੀਆਂ ਨਕਲੀ ਦਵਾਈਆਂ ਦੀ ਕਾਲੇ ਬਾਜ਼ਾਰ ਵਿੱਚ ਭਰਮਾਰ ਹੋ ਗਈ ਹੈ, ਪਰ ਇਸ ਦਵਾਈ ਨੂੰ ਹਾਲੇ ਤੱਕ ਰੈਗੂਲੇਟਰੀ ਅਧਿਕਾਰੀਆਂ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ।
9/11 ਦੇ 25 ਸਾਲ: ਕੌਣ ਸੀ ਇਨ੍ਹਾਂ ਹਮਲਿਆਂ ਦਾ ਮਾਸਟਰਮਾਈਂਡ, ਜੋ ਅਜੇ ਵੀ ਅਮਰੀਕੀ ਜੇਲ੍ਹ ’ਚ ਬੰਦ ਹੈ, ਅਮਰੀਕਾ ਦਾ ਉਸ ਬਾਰੇ ਕੀ ਸ਼ਸ਼ੋਪੰਜ ਹੈ
ਇਸ ਹਮਲੇ ਵਿੱਚ ਕੁੱਲ ਮਿਲਾ ਕੇ, 2,977 ਲੋਕਾਂ ਦੀ ਜਾਨ ਗਈ (19 ਹਾਈਜੈਕਰਾਂ ਨੂੰ ਛੱਡ ਕੇ), ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਿਊ ਯਾਰਕ ਵਿੱਚ ਮਾਰੇ ਗਏ।
ਪੁਤਿਨ ਸਮਾਰਟਫੋਨ ਨਹੀਂ ਵਰਤਦੇ, ਉਨ੍ਹਾਂ ਦਾ ਖਾਣਾ ਤੇ ਸ਼ਰਾਬ ਕੌਣ ਚੈਕ ਕਰਦਾ ਹੈ, ਕਿਹੜੀ ਫੋਰਸ ਪੁਤਿਨ ਦੀ ਰੱਖਿਆ ਕਰਦੀ ਹੈ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸੰਮੇਲਨ ਲਈ ਭਾਰਤ ਦੌਰੇ ’ਤੇ ਆ ਰਹੇ ਹਨ। ਪੁਤਿਨ ਦੀ ਸੁਰੱਖਿਆ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ। ਕੌਣ ਕਰਦਾ ਹੈ ਉਨ੍ਹਾਂ ਦੀ ਸੁਰੱਖਿਆ?
'ਮੈਨੂੰ ਨਹਿਰ 'ਚ ਧੱਕਾ ਦਿੱਤਾ ਅਤੇ ਮੇਰੇ ਪਤੀ ਦੇ ਕਿਰਪਾਨ ਮਾਰੀ, 'ਅੰਤਰਜਾਤੀ ਪ੍ਰੇਮ ਵਿਆਹ' ਕਰਵਾਉਣ ਵਾਲੀ ਮਹਿਲਾ ਨੇ ਆਪਣੇ ਪਰਿਵਾਰ 'ਤੇ ਲਾਏ ਇਲਜ਼ਾਮ
ਪਰਿਵਾਰ ਮੁਤਾਬਕ, ਜੋੜੇ ਨੇ ਕਰੀਬ ਤਿੰਨ ਸਾਲ ਪਹਿਲਾਂ ਹਾਈ ਕੋਰਟ ਦੀ ਸੁਰੱਖਿਆ ਹੇਠ ਵਿਆਹ ਕਰਵਾਇਆ ਸੀ...
ਬੀਬੀਸੀ ਵਿਸ਼ੇਸ਼
'ਮਿਸਟਰ ਸਿੰਘ, ਤੁਹਾਨੂੰ ਨਹੀਂ ਪਤਾ ਡਰਾਈਵ ਕਿਵੇਂ ਕਰਨਾ ਹੈ', ਟਰੰਪ ਸਰਕਾਰ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਦੇ ਪੋਸਟਰ ਨੇ ਖੜਾ ਕੀਤਾ ਵਿਵਾਦ
ਕੁਝ ਸਿੱਖ ਅਤੇ ਹਿੰਦੂ ਸੰਗਠਨਾਂ ਨੇ ਇਸ ਪੋਸਟਰ ਦੀ ਅਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਨਸਲੀ ਪ੍ਰੋਫਾਈਲਿੰਗ ਹੈ, ਜਾਣੋ ਪੂਰਾ ਮਾਮਲਾ
'ਲੋਕਾਂ ਦਾ ਕਹਿਣਾ ਹੈ ਜਿਹੜੇ ਲਾਹੌਰ ਭੈੜੇ, ਉਹ ਇੱਥੇ ਵੀ ਭੈੜੇ'- ਪਾਕਿਸਤਾਨ 'ਚ ਨਵੇਂ ਸੂਬਿਆਂ ਬਾਰੇ ਹੋ ਰਹੀ ਚਰਚਾ 'ਤੇ ਹਨੀਫ਼ ਦਾ ਨਜ਼ਰੀਆ
ਪਾਕਿਸਤਾਨ ਦੀ ਸਰਕਾਰ ਵੱਲੋਂ ਦੇਸ਼ ਵਿੱਚ ਹੋਰ ਛੋਟੇ ਸੂਬੇ/ਪ੍ਰਸ਼ਾਸਕੀ ਇਕਾਈਆਂ ਬਣਾਉਣ ਦੀ ਚਰਚਾ ਬਾਰੇ ਮੁਹੰਮਦ ਹਨੀਫ਼ ਦਾ ਵਲੌਗ
ਅਮਰੀਕਾ 'ਚ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ 'ਚ ਰਿਕਾਰਡ ਵਾਧਾ, ਕੌਣ ਬਣ ਰਿਹਾ ਹੈ ਨਿਸ਼ਾਨਾ
ਪਿਛਲੇ ਤਿੰਨ ਮਹੀਨਿਆਂ ਦੌਰਾਨ, ਆਈਸੀਈ ਨੇ ਹਰ ਰੋਜ਼ 2,000 ਗੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।
ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਲਾਂਚ ਹੋਇਆ, ਵੱਡੀ ਕੀਮਤ ਵਾਲੇ ਇਸ ਫੋਨ ਬਾਰੇ ਮਾਹਿਰ ਕੀ ਖਦਸ਼ੇ ਜ਼ਾਹਿਰ ਕਰ ਰਹੇ ਹਨ
ਕਿਤਾਬ ਵਾਂਗ ਖੁੱਲ੍ਹਣ ਵਾਲਾ ਇਹ ਨਵਾਂ ਆਈਫੋਨ, ਜਿਸ ਨੂੰ ਡੂਓ ਨਾਮ ਦਿੱਤਾ ਗਿਆ ਹੈ, ਹੁਣ ਤੱਕ ਦਾ ਸਭ ਤੋਂ ਵੱਡਾ ਆਈਫੋਨ ਹੈ।
ਬਹੁਤ ਜ਼ਿਆਦਾ ਗਰਮ ਚਾਹ - ਕੌਫੀ ਪੀਣ ਨਾਲ ਕੈਂਸਰ ਦਾ ਕਿੰਨਾ ਖ਼ਤਰਾ ਹੈ, ਵਿਗਿਆਨੀਆਂ ਨੇ ਕੀ ਚੇਤਾਵਨੀ ਦਿੱਤੀ
ਇਸ ਅਧਿਐਨ ਮੁਤਾਬਕ ਬਹੁਤ ਜ਼ਿਆਦਾ ਗਰਮ ਪਦਾਰਥ ਪੀਣ ਵਾਲਿਆਂ ਵਿੱਚ ਨਿੱਘੀ ਚਾਹ ਜਾਂ ਕੌਫੀ ਪੀਣ ਵਾਲਿਆਂ ਦੇ ਮੁਕਾਬਲੇ ਕੈਂਸਰ ਦਾ ਖਤਰਾ ਲਗਭਗ ਤਿੰਨ ਗੁਣਾ ਜ਼ਿਆਦਾ ਸੀ।
ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾਈ ਗਈ, ਹੁਣ ਤੱਕ ਕੀ ਕਾਰਵਾਈ ਹੋਈ
ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਭੇਜੇ ਹਨ।
ਮਾਈਗ੍ਰੇਨ ਦੇ ਦੌਰੇ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਕਿਉਂ ਪੈਂਦੇ ਹਨ ਅਤੇ ਕੀ ਇਸ ਦਾ ਸੰਬੰਧ ਹਾਰਮੋਨਜ਼ ਨਾਲ ਵੀ ਹੈ
ਹਾਰਮੋਨਜ਼ ਵਿੱਚ ਬਦਲਾਅ, ਪੂਰੀ ਨੀਂਦ ਨਾ ਆਉਣਾ ਅਤੇ ਤਣਾਅ ਇਹ ਸਾਰੇ ਕਾਰਕ ਇਹ ਸਮਝਾਉਣ ਵਿੱਚ ਮਦਦ ਕਰਦੇ ਹਨ ਕਿ ਔਰਤਾਂ ਵਿੱਚ ਇਸ ਕਮਜ਼ੋਰ ਕਰ ਦੇਣ ਵਾਲੀ ਨਿਊਰੋਲੌਜੀਕਲ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ ਵੱਧ ਕਿਉਂ ਹੁੰਦੀ ਹੈ।
ਪਾਕਿਸਤਾਨ: ਕਰਾਚੀ ਦਾ ਹਿੰਦੂ ਜਿਮਖ਼ਾਨਾ, ਜਿਸ ਨੂੰ ਢਾਹੁਣਾ ਚਾਹੁੰਦੇ ਸਨ ਜ਼ਿਆ-ਉਲ-ਹੱਕ
ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਅਜਿਹੀ ਇਤਿਹਾਸਕ ਇਮਾਰਤ ਹੈ, ਜਿਸ ਨੂੰ ਕਰੀਬ 100 ਸਾਲ ਪਹਿਲਾਂ ਸ਼ਹਿਰ ਦੇ ਹਿੰਦੂ ਭਾਈਚਾਰੇ ਨੇ ਬਣਵਾਇਆ ਸੀ। ਅੱਜ ਇਸ ’ਤੇ ਕਿਸ ਦਾ ਹੱਕ ਹੈ?
ਪੰਜਾਬ: ਸਰਹੱਦੀ ਪਿੰਡਾਂ ਦੇ ਨੌਜਵਾਨ 'ਜੁਰਮ ਦੀ ਦੁਨੀਆਂ' ਵੱਲ ਕਿਵੇਂ ਖਿੱਚੇ ਜਾ ਰਹੇ, ਗੁਰਦੁਆਰਿਆਂ ਤੋਂ ਕੀ ਅਨਾਊਂਸਮੈਂਟ ਹੋ ਰਹੀ- ਗ੍ਰਾਊਂਡ ਰਿਪੋਰਟ
ਪੰਜਾਬ ਪੁਲਿਸ ਮੁਤਾਬਕ ਸਰਹੱਦੀ ਇਲਾਕਿਆਂ ਵਿੱਚ ਗ਼ਰੀਬ, ਬੇਰੁਜ਼ਗਾਰ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਝਾਂਸੇ ਵਿੱਚ ਆ ਕੇ ਅਪਰਾਧ ਵੱਲ ਖਿੱਚੇ ਜਾ ਰਹੇ ਹਨ।
ਮੈਟਾ ਅਜੇ ਵੀ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ: ਰਿਪੋਰਟ
ਇੱਕ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਮੈਟਾ ਨੇ ਪੈਸੇ ਲੈ ਕੇ ਸੈਂਕੜੇ ਅਜਿਹੇ ਇਸ਼ਤਿਹਾਰ ਚਲਾਏ ਹਨ, ਜਿਨ੍ਹਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਬਣਾਈਆਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓ ਹਨ। ਟੈਕ ਕੰਪਨੀਆਂ ਦੀ ਜਵਾਬਦੇਹੀ ਅਤੇ ਪਾਰਦਰਸ਼ਿਤਾ ਦੇ ਮੁੱਦੇ ਉੱਤੇ ਕੰਮ ਕਰਨ ਵਾਲੇ ਅਮਰੀਕੀ ਕਾਰਕੁਨਾਂ ਦੀ ਇਸ ਰਿਪੋਰਟ ਦੇ ਮੁਤਾਬਕ ਪਿਛਲੇ 10 ਮਹੀਨਿਆਂ ਵਿੱਚ ਦਿਖਾਏ ਗਏ ਇਨ੍ਹਾਂ ਇਸ਼ਤਿਹਾਰਾਂ ਵਿੱਚੋਂ ਦਰਜਨਾਂ ਭਾਰਤ ਵਿੱਚ ਚਲਾਏ ਗਏ ਹਨ।
ਐਂਥਰੋਪਿਕ ਦੇ ਖੋਜਕਾਰ ਕਿਉਂ ਮੰਨ ਰਹੇ ਹਨ ਕਿ, ਏਆਈ ਵੱਲੋਂ 'ਸਾਰੇ ਮਨੁੱਖਾਂ ਨੂੰ ਖ਼ਤਮ ਕਰ ਦੇਣ' ਦੀ ਸੰਭਾਵਨਾ 10% ਤੋਂ ਵੱਧ ਹੈ
ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲੋਂ ਪੈਦਾ ਕੀਤੇ ਜਾ ਰਹੇ ਸੁਰੱਖਿਆ ਖ਼ਤਰੇ ਬਾਰੇ ਲਗਾਤਾਰ ਵਧ ਰਹੀਆਂ ਚੇਤਾਵਨੀਆਂ ਦੀ ਲੜੀ ਵਿੱਚ ਤਾਜ਼ਾ ਚੇਤਾਵਨੀ ਹੈ।
'ਜਿਵੇਂ ਮੱਛੀ ਨਾ ਜੀਵੇ ਪਾਣੀ ਬਿਨਾਂ,ਓਵੇਂ ਮੈਂ ਨਾ ਜੀਵਾਂ ਸਰ ਬਿਨਾਂ', ਇਸ ਵਿਦਿਆਰਥੀ ਅਤੇ ਅਧਿਆਪਕ ਦੇ ਗੂੜੇ ਰਿਸ਼ਤੇ ਦੀ ਕੀ ਵਜ੍ਹਾ ਹੈ
ਸੈਰੇਬਰਲ ਪਾਲਸੀ ਨਾਲ ਪੀੜਤ ਗਗਨ ਖਾਨ ਮੁਤਾਬਕ ਉਨ੍ਹਾਂ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਨੇ ਕਾਫੀ ਮਦਦ ਕੀਤੀ।