BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਆਪ੍ਰੇਸ਼ਨ ਬਲੂ ਸਟਾਰ ਦੇ ਮ੍ਰਿਤਕਾਂ ਨੂੰ ਭਾਜਪਾ ਮੰਤਰੀ ਨੇ ਦਮਦਮੀ ਟਕਸਾਲ ਦੀ ਸਟੇਜ ਤੋਂ 'ਸ਼ਹੀਦ' ਕਿਹਾ, ਕੀ ਭਾਜਪਾ ਦੀ ਨੀਤੀ ਬਦਲ ਰਹੀ ਹੈ
ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਮੌਕੇ ਭਾਜਪਾ ਮੰਤਰੀ ਗਿਰੀਸ਼ ਮਹਾਜਨ ਵੱਲੋਂ ਮਾਰੇ ਗਏ ਲੋਕਾਂ ਨੂੰ ‘ਸ਼ਹੀਦ’ ਕਹਿਣ ਤੋਂ ਬਾਅਦ ਭਾਜਪਾ ਦੇ ਰੁਖ਼, ਸਿੱਖ ਸਿਆਸਤ ਅਤੇ ਦਮਦਮੀ ਟਕਸਾਲ ਨਾਲ ਇਸ ਦੇ ਸਬੰਧਾਂ ’ਤੇ ਚਰਚਾ ਛਿੜ ਗਈ।
ਅਭਿਜੀਤ ਦੀਪਕੇ 'ਕਾਕਰੋਚ ਜਨਤਾ ਪਾਰਟੀ' ਬਣਾਉਣ ਤੋਂ ਪਹਿਲਾਂ ਕੀ ਕਰ ਰਹੇ ਸਨ
ਅਭਿਜੀਤ ਦੀਪਕੇ ਅਚਾਨਕ ਸੋਸ਼ਲ ਮੀਡੀਆ 'ਤੇ ਇੰਨੇ ਸਾਰੇ ਨੌਜਵਾਨਾਂ ਦੀ ਆਵਾਜ਼ ਕਿਵੇਂ ਬਣ ਗਿਆ ਅਤੇ ਉਸਦੀ 'ਕਾਕਰੋਚ ਜਨਤਾ ਪਾਰਟੀ' ਨੂੰ ਨੌਜਵਾਨਾਂ ਦੇ ਇੱਕ ਹਿੱਸੇ ਤੋਂ ਭਾਰੀ ਸਮਰਥਨ ਕਿਵੇਂ ਮਿਲਣਾ ਸ਼ੁਰੂ ਹੋਇਆ?
ਵਾਲ ਝੜਨ ਬਾਰੇ ਨਵੀਂ ਖੋਜ ਕੀ ਹੈ, ਔਰਤਾਂ ਲਈ ਕੀ ਮਾਅਨੇ ਰੱਖ ਸਕਦੀ ਹੈ
ਹੁਣ ਜਪਾਨ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਹ ਲੱਖਾਂ ਲੋਕਾਂ ਲਈ ਗੰਜੇਪਨ ਦੀ ਹਕੀਕਤ ਨੂੰ ਬਦਲਣ ਦੇ ਇੱਕ ਕਦਮ ਹੋਰ ਨੇੜੇ ਪਹੁੰਚ ਗਿਆ ਹਨ। ਖੋਜਕਰਤਾਵਾਂ ਨੇ ਜਿਸ ਨੂੰ ਇੱਕ ਵੱਡੀ ਸਫਲਤਾ ਕਿਹਾ ਹੈ, ਪ੍ਰੋਫੈਸਰ ਤਾਕਾਸ਼ੀ ਸੁਜੀ ਦੀ ਅਗਵਾਈ ਵਾਲੀ ਇੱਕ ਟੀਮ ਨੇ ਦਾਅਵਾ ਕੀਤਾ ਹੈ ਕਿ ਉਹ ਚੂਹਿਆਂ ਵਿੱਚ ਵਾਲ ਵਧਣ ਦੇ ਪੂਰੇ ਚੱਕਰ ਨੂੰ ਦੁਬਾਰਾ ਬਣਾਉਣ ਵਿੱਚ ਕਾਮਯਾਬ ਰਹੇ ਹਨ ਯਾਨੀ ਕਿ ਵਾਲ ਕੁਦਰਤੀ ਤੌਰ ’ਤੇ ਉੱਗ ਸਕਦੇ ਹਨ, ਝੜ ਸਕਦੇ ਹਨ ਅਤੇ ਦੁਬਾਰਾ ਉੱਗ ਸਕਦੇ ਹਨ।
'ਕੋਈ ਰਸਤਾ ਬੰਦ ਨਹੀਂ ਹੈ': ਨੌਜਵਾਨਾਂ ਦੀ ਬੇਰੁਜ਼ਗਾਰੀ ਨਾਲ ਨਜਿੱਠਣ ਬਾਰੇ ਡੱਚ ਲੋਕ ਸਾਨੂੰ ਕੀ ਸਿਖਾ ਸਕਦੇ ਹਨ
ਨੀਦਰਲੈਂਡ ਵਿੱਚ 16 ਤੋਂ 24 ਸਾਲ ਦੀ ਉਮਰ ਦੇ ਅਜਿਹੇ ਨੌਜਵਾਨਾਂ ਦੀ ਦਰ ਦੁਨੀਆ ਵਿੱਚ ਸਭ ਤੋਂ ਘੱਟ ਹੈ, ਜੋ ਨਾ ਸਿੱਖਿਆ ਹਾਸਲ ਕਰ ਰਹੇ ਹਨ, ਨਾ ਰੁਜ਼ਗਾਰ ਵਿੱਚ ਹਨ ਅਤੇ ਨਾ ਹੀ ਕਿਸੇ ਸਿਖਲਾਈ ਪ੍ਰੋਗਰਾਮ ਨਾਲ ਜੁੜੇ ਹੋਏ ਹਨ
ਮਾਸ ਖਾਣ ਵਾਲੇ ਕੀੜਿਆਂ ਨੂੰ ਖ਼ਤਮ ਕਰਨ ਲਈ ਮੱਖੀਆਂ ਤੇ ਕੁੱਤਿਆਂ ਦੀ ਕਿਵੇਂ ਮਦਦ ਲੈ ਰਿਹਾ ਅਮਰੀਕਾ
ਅਮਰੀਕਾ ਵਿੱਚ ਨਿਊ ਵਰਲਡ ਸਕ੍ਰੂਵੋਰਮ ਨਾਮੀ ਇਸ ਕੀੜੇ ਦੇ ਫੈਲਾਅ ਨੂੰ ਰੋਕਣ ਦੀ ਯੋਜਨਾ ਵਿੱਚ ਜੈਨੇਟਿਕ ਤੌਰ ਤੇ ਬਦਲੀਆਂ ਹੋਈਆਂ ਕਰੋੜਾਂ ਸਟਰਾਈਲ ਮੱਖੀਆਂ ਨੂੰ ਤਾਇਨਾਤ ਕਰਨ ਵੱਲ ਗੌਰ ਕੀਤਾ ਜਾ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਟਰਾਈਲ ਮੱਖੀਆਂ ਦੀ ਇਹ ਸਪਲਾਈ ਸਕ੍ਰੂਵੋਰਮ ਦੀ ਅਬਾਦੀ ਨੂੰ ਰੋਕਣ ਲਈ ਕਾਫ਼ੀ ਨਹੀਂ ਹੋਵੇਗੀ।
ਫੋਰਡ ਮੋਟਰ ਨੇ 100 ਸਾਲ ਪਹਿਲਾਂ ਮਜ਼ਦੂਰਾਂ ਕੋਲੋਂ 5 ਦਿਨ ਕੰਮ ਕਰਵਾ ਕੇ ਤੇ 2 ਦਿਨ ਆਰਾਮ ਦੇ ਕੇ ਕਿਵੇਂ ਕਮਾਇਆ ਵੱਧ ਮੁਨਾਫ਼ਾ?
ਇਸ ਪ੍ਰਣਾਲੀ ਨੂੰ ਉਦਯੋਗਪਤੀ ਵੱਲੋਂ ਅਪਣਾਏ ਜਾਣ ਤੋਂ ਬਾਅਦ ਇਸ ਦਾ ਵਿਸਥਾਰ ਹੋਇਆ। ਅਮਰੀਕਾ ਵਿੱਚ 1938 ਵਿੱਚ ਕੰਮਕਾਜੀ ਹਫ਼ਤਾ ਘਟਾ ਕੇ 44 ਘੰਟੇ ਕਰ ਦਿੱਤਾ ਗਿਆ ਅਤੇ ਦੋ ਸਾਲ ਬਾਅਦ ਇਸ ਨੂੰ ਹੋਰ ਘਟਾ ਕੇ 40 ਘੰਟੇ ਕਰ ਦਿੱਤਾ ਗਿਆ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੂੰ ਕਿਉਂ ਮਿਲ ਰਹੇ ਹਨ, ਚੀਨ ਲਈ ਉੱਤਰੀ ਕੋਰੀਆ ਕਿਹੋ ਜਿਹਾ ਗੁਆਂਢੀ
ਬੀਜਿੰਗ ਇੱਕ ਅਜਿਹੇ ਭਾਈਵਾਲ ਉੱਤੇ ਆਪਣਾ ਪ੍ਰਭਾਵ ਦੁਬਾਰਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਰਣਨੀਤਕ ਪੱਖੋਂ ਬੇਹੱਦ ਅਹਿਮ ਹੈ ਪਰ ਬਹੁਤ ਅਸਥਿਰ ਵੀ ਹੈ।
ਤੁਸੀਂ ਕਿੱਥੇ ਰਹਿੰਦੇ ਹੋ? ਇਹ ਸਵਾਲ ਇਸ ਪਿੰਡ ਦੇ ਲੋਕਾਂ ਨੂੰ 'ਜਾਤੀਵਾਦ ਦਾ ਅਹਿਸਾਸ' ਕਿਵੇਂ ਕਰਵਾਉਂਦਾ ਹੈ
ਭੋਪਾਲ ਤੋਂ ਲਗਭਗ 330 ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਦਾ ਨਾਮ ਇੱਥੋਂ ਦੇ ਵਸਨੀਕਾਂ ਲਈ ਬੇਚੈਨੀ ਦਾ ਕਾਰਨ ਬਣ ਗਿਆ ਹੈ। ਪਿੰਡ ਦੇ ਨਾਮ ਦੇ ਪਿੱਛੇ ਦੀ ਕਹਾਣੀ ਜਾਣੋ ।
ਕੀ ਇਹ ਸੱਚ ਹੈ ਕਿ ਆਲੂ ਖਾਣ ਨਾਲ ਗੈਸ ਦੀ ਸਮੱਸਿਆ ਵਧ ਸਕਦੀ ਹੈ? ਪੇਟ ਨਾਲ ਜੁੜੀਆਂ ਬੇਆਰਾਮੀਆਂ ਤੋਂ ਕਿਵੇਂ ਬਚਿਆ ਜਾਵੇ?
ਅਸੀਂ ਅਕਸਰ ਲੋਕਾਂ ਨੂੰ ਭੋਜਨ ਤੋਂ ਬਾਅਦ ਫੁੱਲਣ, ਬੇਅਰਾਮੀ, ਜਾਂ ਬਹੁਤ ਜ਼ਿਆਦਾ ਗੈਸ ਦਾ ਅਨੁਭਵ ਹੋਣ 'ਤੇ ਆਲੂਆਂ ਨੂੰ ਦੋਸ਼ੀ ਠਹਿਰਾਉਂਦੇ ਦੇਖਦੇ ਹਾਂ। ਕੀ ਇਹ ਸੱਚ ਹੈ? ਵਿਗਿਆਨ ਕੀ ਕਹਿੰਦਾ ਹੈ?
ਬੀਬੀਸੀ ਵਿਸ਼ੇਸ਼
'ਅਸੀਂ ਹੁਣ ਅਸਮਾਨ ਵੱਲ ਤੱਕਦੇ ਵੀ ਨਹੀਂ': ਏਅਰ ਇੰਡੀਆ ਹਾਦਸੇ ਦੇ ਉਹ ਪੀੜਤ ਜੋ ਜਹਾਜ਼ ਵਿੱਚ ਨਹੀਂ ਸਨ
ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਨਾ ਸਿਰਫ਼ ਜਹਾਜ਼ ਵਿੱਚ ਸਵਾਰ ਯਾਤਰੀਆਂ ਨੇ ਜਾਨ ਗਵਾਈ ਸੀ ਬਲਕਿ ਜਿਸ ਮੈਡੀਕਲ ਕਾਲਜ ਦੀ ਇਮਾਰਤ 'ਤੇ ਇਹ ਜਹਾਜ਼ ਡਿੱਗਿਆ ਸੀ, ਉੱਥੇ ਵੀ 19 ਲੋਕਾਂ ਦੀ ਮੌਤ ਹੋਈ ਸੀ।
ਕਦੇ ਖੇਤਾਂ 'ਚ ਟਰੈਕਟਰ ਚਲਾਉਣ ਵਾਲੀ ਪਾਇਲਟ ਕੁੜੀ ਦੀ ਕਹਾਣੀ ਜਿਸ ਨੇ ਅਸਮਾਨ 'ਚ ਇੰਜਣ ਫੱਟ ਜਾਣ ਦੇ ਬਾਵਜੂਦ 148 ਯਾਤਰੀਆਂ ਦੀ ਜਾਨ ਬਚਾਈ
ਟੈਮੀ ਜੋ ਸ਼ੁਲਟਸ ਨੂੰ ਔਕੜਾਂ ਨੂੰ ਟਾਲਣ ਦੀ ਆਦਤ ਸੀ - ਜ਼ਿਆਦਾਤਰ ਉਦੋਂ ਜਦੋਂ ਉਸਨੇ ਆਪਣੇ ਜੈੱਟ ਯਾਤਰੀਆਂ ਦੀਆਂ ਜਾਨਾਂ ਬਚਾਈਆਂ ਸਨ।
2 ਲੱਖ ਡਾਲਰ ਦੀ ਕੀਮਤ ਦੇ ਗੈਰ-ਕਾਨੂੰਨੀ ਕਾਕਰੋਚ ਜ਼ਬਤ, ਕਈ ਕਾਕਰੋਚ ਹੱਲ ਦੀ ਤਲੀ ਜਿੰਨੇ ਵੱਡੇ, ਇਹ ਕਿਹੜੇ ਕੰਮ ਲਈ ਵਰਤੇ ਜਾਣੇ ਸਨ?
ਅਧਿਕਾਰੀਆਂ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਕੀੜੇ ਬਿਮਾਰੀਆਂ ਫੈਲਾ ਸਕਦੇ ਹਨ ਅਤੇ ਸਥਾਨਕ ਜੰਗਲੀ ਜੀਵਾਂ ਅਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਕੀ ਕਿਸੇ ਆਪਣੇ ਦੇ ਵਿਛੋੜੇ ਦਾ ਗ਼ਮ ਮੌਤ ਦਾ ਕਾਰਨ ਬਣ ਸਕਦਾ ਹੈ? ਮਾਹਰਾਂ ਦਾ ਇਸ ਬਾਰੇ ਕੀ ਕਹਿਣਾ ਹੈ?
ਮਾਰਜਾਨ ਸਤਰਾਪੀ ਦਾ ਦੇਹਾਂਤ ਉਨ੍ਹਾਂ ਦੇ ਪਤੀ ਮਤਾਇਸ ਰੀਪਾ ਦੇ ਦੇਹਾਂਤ ਤੋਂ ਕਰੀਬ ਇੱਕ ਸਾਲ ਬਾਅਦ ਹੋਇਆ। ਪਰਿਵਾਰ ਮੁਤਾਬਕ ਪਤੀ ਦੀ ਮੌਤ ਕਾਰਨ ਉਹ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਸਨ।
ਕਾਕਰੋਚ ਜਨਤਾ ਪਾਰਟੀ ਨੂੰ ਜੰਤਰ-ਮੰਤਰ 'ਤੇ ਇੱਕ ਦਿਨ ਦੇ ਵਿਰੋਧ ਪ੍ਰਦਰਸ਼ਨ ਤੋਂ ਕੀ ਹਾਸਲ ਹੋਇਆ, ਕੀ ਇਹ ਕੋਈ ਵੱਡੀ ਸਿਆਸੀ ਤਾਕਤ ਬਣ ਸਕੇਗੀ?
ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਇੱਕ ਆਨਲਾਈਨ ਵਿਅੰਗਾਤਮਕ ਅੰਦੋਲਨ ਵਜੋਂ ਹੋਈ ਸੀ। ਕੀ ਕਾਕਰੋਚ ਜਨਤਾ ਪਾਰਟੀ ਵਰਗੇ ਸੰਗਠਨ ਦਾ ਕੋਈ ਸਿਆਸੀ ਭਵਿੱਖ ਹੈ?
ਪੰਜਾਬ 'ਚ ਫੁੱਟਬਾਲ ਕਲੱਬ ਕਦੋਂ ਸ਼ੁਰੂ ਹੋਏ ਸਨ, ਸੂਬੇ 'ਚ ਇਸ ਖੇਡ ਦਾ ਇਤਿਹਾਸ ਕੀ ਰਿਹਾ ਤੇ ਲਾਹੌਰ ਤੋਂ ਸ਼ੁਰੂ ਹੋਏ ਸਫ਼ਰ ਦੀ ਮੌਜੂਦਾ ਸਥਿਤੀ ਕੀ ਹੈ?
ਜਿਸ ਸਮੇਂ ਭਾਰਤ ਵਿੱਚ ਬ੍ਰਿਟਿਸ਼ ਰਾਜ ਸੀ ਉਸ ਸਮੇਂ ਪੰਜਾਬ ਵਿੱਚ ਫੁੱਟਬਾਲ ਐਸੋਸੀਏਸ਼ਨ ਦੀ ਸ਼ੁਰੂਆਤ 1932 ਵਿੱਚ ਲਾਹੌਰ ਵਿਖੇ ਹੋਈ ਸੀ।
ਅੱਤ ਦੀ ਗਰਮੀ ਵਿੱਚ ਕੰਮ ਕਰਦੀ ਆਸ਼ਾ ਵਰਕਰ ਨਾਲ ਬੀਬੀਸੀ ਨੇ ਗੁਜ਼ਾਰਿਆ ਇੱਕ ਦਿਨ, ਜਾਣੋ ਗਰਮੀ ਦੇ ਪ੍ਰਕੋਪ ਨੂੰ ਝੱਲਦਿਆਂ ਇਹ ਔਰਤਾਂ ਕਿਵੇਂ ਕਰ ਰਹੀਆਂ ਕੰਮ ?
ਹੀਟ ਵੇਵ ਦੇ ਇਨ੍ਹਾਂ ਦਿਨਾਂ ਵਿੱਚ ਬੀਬੀਸੀ ਪੰਜਾਬੀ ਦੀ ਟੀਮ ਨੇ ਤੱਪਦੀ ਧੁੱਪ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਵਿਚੋਂ ਇੱਕ ਪ੍ਰਿੰਸ ਰੋਜ਼ ਨਾਲ ਇੱਕ ਦਿਨ ਗੁਜ਼ਾਰਿਆ।
ਯੂਕੇ ’ਚ ਹੈਨਰੀ ਨੋਵਾਕ ਦਾ ਕਤਲ: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਕਿਹੜੀ ਪੋਸਟ 'ਤੇ ਯੂਕੇ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ 18 ਸਾਲਾ ਬ੍ਰਿਟਿਸ਼ ਵਿਦਿਆਰਥੀ ਦੀ ਮੌਤ ਲਈ "ਪਰਵਾਸੀਆਂ ਦੀ ਵੱਡੇ ਪੱਧਰ 'ਤੇ ਆਮਦ" ਨੂੰ ਜ਼ਿੰਮੇਵਾਰ ਠਹਿਰਾਇਆ।
ਉਹ ਦੁਰਲੱਭ ਲੋਕ ਜਿਨ੍ਹਾਂ ਦੇ ਸਰੀਰ ਉੱਤੇ ਐੱਚਆਈਵੀ ਦਾ ਅਸਰ ਹੀ ਨਹੀਂ ਹੁੰਦਾ
ਇਲੀਟ ਕੰਟਰੋਲਰ - ਇਹ ਨਾਮ ਉਨ੍ਹਾਂ ਐੱਚਆਈਵੀ ਪਾਜ਼ਿਟਿਵ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਸਰੀਰ ਬਿਨਾ ਕਿਸੀ ਦਖ਼ਲਅੰਦਾਜ਼ੀ ਦੇ ਵਾਇਰਸ ਨੂੰ ਦਬਾ ਕੇ ਰੱਖਦੇ ਹਨ।
ਹਵਾਈ ਫੌਜ ਦੇ ਟੈਸਟ 'ਚ ਅੱਵਲ ਆਈ ਪੰਜਾਬਣ, 'ਮੈਂ ਮਿਹਨਤ ਕਰਨਾ ਪਿਤਾ ਤੋਂ ਹੀ ਸਿੱਖਿਆ' - ਪੰਜਾਬ ਦੀਆਂ ਦੋ ਕੁੜੀਆਂ ਦੀ ਸਫਲਤਾ ਦੀ ਕਹਾਣੀ
ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਵਿੱਚ ਪੂਰੇ ਦੇਸ਼ ਵਿੱਚੋਂ ਪਹਿਲਾਂ ਰੈਂਕ ਹਾਸਲ ਕੀਤਾ ਹੈ ਅਤੇ ਕੋਮਲਪ੍ਰੀਤ ਕੌਰ ਨੇ ਐਨਡੀਏ ਵਿੱਚ 18ਵਾਂ ਰੈਂਕ ਹਾਸਿਲ ਕੀਤਾ ਹੈ।
ਰਿਹਾਇਸ਼ੀ ਇਮਾਰਤਾਂ, ਹੋਟਲਾਂ, ਮਾਲਜ਼ ਲਈ ਕਿਹੜੇ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ, ਹੋਟਲ 'ਚ ਰੁਕਣ ਤੋਂ ਪਹਿਲਾਂ ਕੀ ਧਿਆਨ ਰੱਖਣਾ ਚਾਹੀਦਾ ਹੈ
ਦਿੱਲੀ ਹੋਟਲ ਵਿੱਚ ਅੱਗ ਦੀ ਘਟਨਾ ਮਗਰੋਂ ਫਾਇਰ ਸੇਫਟੀ ਨਿਯਮਾਂ ਉੱਤੇ ਸਵਾਲ ਉੱਠੇ ਹਨ। ਜਾਣੋ ਰਿਹਾਇਸ਼ੀ ਇਮਾਰਤਾਂ, ਹੋਟਲਾਂ ਅਤੇ ਮਾਲਾਂ ਲਈ ਲਾਜ਼ਮੀ ਸੁਰੱਖਿਆ ਪ੍ਰਬੰਧ ਕੀ ਹਨ।
'ਜਿਸਦੇ ਭਰਾ ਅਤੇ ਧੀ ਦਾ ਮੁਲਕ 'ਚ ਰਾਜ ਹੋਵੇ, ਉਸਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ', ਨਵਾਜ਼ ਸ਼ਰੀਫ਼ ਦੇ ਇੱਕ ਬਿਆਨ 'ਤੇ ਮੁਹੰਮਦ ਹਨੀਫ਼ ਦੀ ਟਿੱਪਣੀ
ਗਿਲਗਿਤ-ਬਾਲਤਿਸਤਾਨ 'ਚ ਚੋਣਾਂ ਹੋਣ ਵਾਲੀਆਂ ਹਨ ਅਤੇ ਉੱਥੇ ਸਮਰਥਨ ਲੈਣ ਪਹੁੰਚੇ ਨਵਾਜ਼ ਸ਼ਰੀਫ਼ ਨੇ ਆਪਣੇ 'ਦੇਸ ਨਿਕਾਲੇ' ਬਾਰੇ ਜੋ ਕਿਹਾ, ਉਸ ਬਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ...






















































